JALANDHAR WEATHER

51 ਲੱਖ ਦੀ ਲਾਗਤ ਨਾਲ ਲੱਗੇ ਕੈਮਰੇ ਜੁਰਮ ’ਤੇ ਪਾਉਣਗੇ ਨੱਥ -ਵਿਧਾਇਕ ਉਗੋਕੇ

ਤਪਾ ਮੰਡੀ, ( ਬਰਨਾਲਾ), 10 ਅਪ੍ਰੈਲ ( ਵਿਜੇ ਸ਼ਰਮਾ)- ਸਥਾਨਕ ਨਗਰ ਕੌਂਸਲ ਵਲੋਂ ਸ਼ਹਿਰ ਅੰਦਰ 51 ਲੱਖ ਦੀ ਲਾਗਤ ਨਾਲ ਵਧੀਆ ਕੁਆਲਿਟੀ ਵਾਲੇ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿਚ ਕੈਮਰੇ ਲਗਵਾਏ ਗਏ ਹਨ ਤਾਂ ਜੋ ਜੁਰਮ ਅਤੇ ਮਾੜੀਆਂ ਘਟਨਾਵਾਂ ’ਤੇ ਨੱਥ ਪਾਈ ਜਾ ਸਕੇ। ਜਿਨ੍ਹਾਂ ਦਾ ਅੱਜ ਉਦਘਾਟਨ ਕਰਨ ਲਈ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ, ਉਨ੍ਹਾਂ ਨਾਲ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਅਤੇ ਐਸਪੀ ਅਸ਼ੋਕ ਸ਼ਰਮਾ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਸੋਨਿਕਾ ਬਾਂਸਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਤਪਾ ਸ਼ਹਿਰ ਅੰਦਰ ਕਰੀਬ 51 ਲੱਖ ਦੀ ਲਾਗਤ ਨਾਲ ਕੈਮਰੇ ਲਗਾਏ ਗਏ ਹਨ ਤਾਂ ਜੋ ਮਾੜੇ ਅਨਸਰਾਂ ’ਤੇ ਫੌਰੀ ਤੌਰ ’ਤੇ ਨੱਥ ਪੈ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਕਾਰਜ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਵਿਕਾਸ ਕਾਰਜ ਤੇ ਲੋਕਾਂ ਦੀ ਸੁਰੱਖਿਆ ਕਰਨਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲ ਦੇ ਕਾਰਜਕਾਲ ਵਿਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵਲੋਂ ਬੇਰੁਜ਼ਗਾਰੀ ਖਤਮ ਕਰਨ ਲਈ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਲੈ ਕੇ ਸਰਕਾਰ ਵਲੋਂ ਪਰਿਵਾਰ ਦਾ 10 ਲੱਖ ਰੁਪਏ ਦਾ ਮੁਫਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹਲਕੇ ਅੰਦਰ ਵੱਡੀ ਗਿਣਤੀ ਵਿਚ ਲੋਕ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਰਹੇ ਹਨ। ਇਸ ਮੌਕੇ ਐਸ. ਐਸ. ਪੀ. ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਸ਼ਹਿਰ ਅੰਦਰ ਕੈਮਰੇ ਲੱਗਣ ਨਾਲ ਜੁਰਮ ਘਟੇਗਾ ਅਤੇ ਮਾੜੇ ਅਨਸਰਾਂ ’ਤੇ ਨੱਥ ਪਵੇਗੀ। ਉਨ੍ਹਾਂ ਕਿਹਾ ਕਿ ਇਸਦਾ ਕੰਟਰੋਲ ਕਰਨ ਲਈ ਪੁਲਿਸ ਵਲੋਂ ਸਪੈਸ਼ਲ ਤੌਰ ’ਤੇ ਵੱਖਰੀ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ। ਇਸ ਮੌਕੇ ਐਸਪੀ ਅਸ਼ੋਕ ਸ਼ਰਮਾ, ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ, ਸਮਾਜਸੇਵੀ ਡਾਕਟਰ ਬਾਲ ਚੰਦ ਬਾਂਸਲ ਤੋਂ ਇਲਾਵਾ ਸਰਕਲ ਪ੍ਰਧਾਨ ਬਲਜੀਤ ਸਿੰਘ ਵਾਸੀ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਦੀਪਕ ਕੁਮਾਰ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ