JALANDHAR WEATHER

ਪਟਿਆਲਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪਟਿਆਲਾ, 9 ਅਪ੍ਰੈਲ (ਮਨਦੀਪ ਸਿੰਘ, ਧਰਮਿੰਦਰ ਸਿੰਘ ਸਿੱਧੂ)- ਅੱਜ ਪਟਿਆਲਾ ਦੇ ਕਈ ਪ੍ਰਸਿੱਧ ਸਕੂਲਾਂ ਨੂੰ ਮੁੜ ਬੰਬ ਦੀਆਂ ਧਮਕੀ ਭਰੀਆਂ ਈ.ਮੇਲ ਮਿਲੀਆਂ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਪਟਿਆਲਾ ਵਿਚ ਹਨ, ਜਿਥੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਨਵੋਕੇਸ਼ਨ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ 150ਵੇਂ ਸਾਲਾਨਾ ਸਮਾਰੋਹ ਦੇ ਸਮਾਪਨ ਸਮਾਰੋਹ ਵਿਚ ਸ਼ਾਮਿਲ ਹੋਣਗੇ| ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕਰਦਿਆਂ ਪਟਿਆਲਾ ਪੁਲਿਸ, ਡੌਗ ਸਕੂਐਡ ਦੇ ਨਾਲ ਸਕੂਲਾਂ ਵਿਚ ਪਹੁੰਚੀ ਅਤੇ ਇਮਾਰਤਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਸੁਰੱਖਿਆ ਦੇ ਤੌਰ ’ਤੇ ਸਕੂਲਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਘਰ ਲੈ ਜਾਣ ਲਈ ਕਿਹਾ ਹੈ। ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ, ਕਿ ਅਸੀਂ ਪਹਿਲਾਂ ਹੀ ਮੌਕੇ ’ਤੇ ਕੰਮ ਕਰ ਰਹੇ ਹਾਂ ਅਤੇ ਸਕੂਲਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਕਰ ਰਹੇ ਹਾਂ। ਉਨ੍ਹਾਂ ਹੋਰ ਕਿਹਾ ਕਿ ਅਸੀਂ ਹਰ ਸਕੂਲੀ ਬੱਚੇ ਦੀ ਸੁਰੱਖਿਆ ਯਕੀਨੀ ਬਣਾਵਾਂਗੇ ਅਤੇ ਸਕੂਲਾਂ ਦੇ ਹਰ ਕੋਨੇ ਦੀ ਜਾਂਚ ਕਰਾਂਗੇ। ਸੂਤਰਾਂ ਅਨੁਸਾਰ ਰਿਪੋਰਟਾਂ ਅਨੁਸਾਰ ਵਾਈ.ਪੀ.ਐਸ., ਡੀ.ਪੀ.ਐਸ., ਬਲਾਸਮਜ਼, ਬੀ.ਆਈ.ਪੀ.ਐਸ ਅਤੇ ਮਾਊਂਟ ਲਿਟਰਾ ਵਰਗੇ ਪ੍ਰਸਿੱਧ ਸਕੂਲਾਂ ਨੂੰ ਇਹ ਧਮਕੀ ਭਰੀਆਂ ਈ.ਮੇਲ ਮਿਲੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ