ਇਰਾਨ ਦੇ ਰਾਸ਼ਟਰਪਤੀ ਖਾਮੇਨੇਈ ਦੀਆਂ ਅੰਤਿਮ ਰਸਮਾਂ ’ਚ ਸ਼ਾਮਿਲ ਹੋਣ ਲਈ ਜਥੇਦਾਰ ਗੜਗੱਜ ਤੇ ਐਡਵੋਕੇਟ ਧਾਮੀ ਨੂੰ ਮਿਲਿਆ ਸੱਦਾ
ਅੰਮ੍ਰਿਤਸਰ, 8 ਅਪ੍ਰੈਲ, (ਜਸਵੰਤ ਸਿੰਘ ਜੱਸ)- ਈਰਾਨ ਦੀ ਅਮਰੀਕਾ ਤੇ ਇਜ਼ਰਾਇਲ ਨਾਲ ਚੱਲ ਰਹੀ ਜੰਗ ਦੌਰਾਨ ਪਿਛਲੇ ਦਿਨੀਂ ਮਾਰੇ ਗਏ ਇਰਾਨ ਦੇ ਧਾਰਮਿਕ ਨੇਤਾ ਤੇ ਰਾਸ਼ਟਰਪਤੀ ਆਇਤਉਲਾ ਸਈਅਦ ਅਲੀ ਹੁਸੈਨੀ ਖਾਮੇਨੇਈ ਦੀ ਯਾਦ ਵਿਚ ਈਰਾਨੀ ਦੂਤਾਵਾਸ ਵਲੋਂ ਨਵੀਂ ਦਿੱਲੀ ਵਿਖੇ ਕੀਤੇ ਜਾ ਰਹੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋਣ ਲਈ ਮੌਜੂਦਾ ਰਾਸ਼ਟਰਪਤੀ ਮੁਝ ਤਬਾਹ ਹੁਸੈਨੀ ਖੌਮੇਨੇਈ ਦੇ ਭਾਰਤ ਵਿਚ ਪ੍ਰਤੀਨਿਧ ਡਾਕਟਰ ਮੁਹੰਮਦ ਹੁਸੈਨ ਜਿਆਨਿਆ ਵਲੋਂ ਅੱਜ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਰਸਮੀ ਸੱਦਾ ਪੱਤਰ ਦਿੱਤਾ ਗਿਆ। ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੇ ਡਾਕਟਰ ਜਿਆਨਿਆ ਵਲੋਂ ਇਹ ਸੱਦਾ ਪੱਤਰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਅੰਮ੍ਰਿਤ ਪਾਲ ਸਿੰਘ ਨੂੰ ਸੌਂਪੇ ਗਏ। ਇਸ ਮੌਕੇ ਡਾਕਟਰ ਜਿਆਨਿਆ ਨੇ ਕਿਹਾ ਕਿ ਰਾਸ਼ਟਰਪਤੀ ਖਾਮੇਨੇਈ, ਜੋ ਮੁਸਲਿਮ ਸ਼ੀਆ ਭਾਈਚਾਰੇ ਦੇ ਧਾਰਮਿਕ ਆਗੂ ਤੇ ਧਰਮ ਗੁਰੂ ਵੀ ਸਨ, ਆਪਣੇ ਦੇਸ਼ ਦੇ ਲੋਕਾਂ ਲਈ ਸ਼ਹੀਦ ਹੋਏ ਸਨ ਤੇ ਉਨ੍ਹਾਂ ਦੀ ਯਾਦ ਵਿਚ ਇਰਾਨੀ ਹਾਊਸ ਨਵੀਂ ਦਿੱਲੀ ਵਿਖੇ 12 ਅਪ੍ਰੈਲ ਨੂੰ ਸ਼ਾਮ 7 ਵਜੇ ਹੋ ਰਹੇ ਸ਼ਰਧਾਂਜਲੀ ਸਮਾਗਮ ਲਈ ਵੱਖ ਵੱਖ ਪ੍ਰਮੁੱਖ ਧਾਰਮਿਕ ਅਤੇ ਹੋਰ ਸ਼ਖਸੀਅਤਾਂ ਨੂੰ ਭਾਰਤ ਵਿਚ ਈਰਾਨ ਦੇ ਸਫੀਰ ਪ੍ਰੋਫੈਸਰ ਅਬਦੁੱਲਾ ਮਜੀਦ ਹਕੀਮ ਇਲਾਹੀ ਵਲੋਂ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਸੂਚਨਾ ਕੇਂਦਰ ਦੇ ਅਧਿਕਾਰੀ ਸਰਬਜੀਤ ਸਿੰਘ ਅਤੇ ਜਤਿੰਦਰ ਪਾਲ ਸਿੰਘ ਵੀ ਹਾਜ਼ਰ ਸਨ।
;
;
;
;
;
;
;
;
;