ਜੰਮੂ ਕਸ਼ਮੀਰ ’ਚ ਦੋ ਪਾਕਿਸਤਾਨ ਨਾਲ ਸੰਬੰਧਿਤ ਅੱਤਵਾਦੀ ਗ੍ਰਿਫ਼ਤਾਰ
ਸ੍ਰੀਨਗਰ, 7 ਅਪ੍ਰੈਲ - ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤਾਇਬਾ ਦੇ ਅੱਤਵਾਦੀ ਮਾਡਿਊਲ ਨਾਲ ਜੁੜੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਦੋ ਪਾਕਿਸਤਾਨੀ ਅੱਤਵਾਦੀ ਹਨ ਅਤੇ ਬਾਕੀ ਉਨ੍ਹਾਂ ਦੇ ਸਾਥੀ ਹਨ। ਇਕ ਅੱਤਵਾਦੀ ਦੀ ਪਛਾਣ ਅਬਦੁੱਲਾ ਉਰਫ਼ ਅਬੂ ਹੁਰੈਰਾ ਵਜੋਂ ਹੋਈ ਹੈ, ਜੋ 16 ਸਾਲਾਂ ਤੋਂ ਫਰਾਰ ਸੀ। ਦੂਜਾ ਉਸਮਾਨ ਉਰਫ਼ ਖੁਬੈਬ ਹੈ, ਜੋ ਕਿ ਇਕ ਪਾਕਿਸਤਾਨੀ ਅੱਤਵਾਦੀ ਹੈ।
ਜੰਮੂ-ਕਸ਼ਮੀਰ ਪੁਲਿਸ ਦੇ ਨਾਲ-ਨਾਲ ਕੇਂਦਰੀ ਏਜੰਸੀਆਂ ਵੀ ਇਸ ਕਾਰਵਾਈ ਵਿਚ ਸ਼ਾਮਿਲ ਸਨ। ਜੰਮੂ-ਕਸ਼ਮੀਰ, ਰਾਜਸਥਾਨ ਅਤੇ ਹਰਿਆਣਾ ਵਿਚ 19 ਥਾਵਾਂ 'ਤੇ ਤਲਾਸ਼ੀ ਲਈ ਗਈ ਅਤੇ ਕੁਝ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਜਾਂਚ ਵਿਚ ਇਕ ਲਸ਼ਕਰ ਨੈੱਟਵਰਕ ਦਾ ਪਰਦਾਫਾਸ਼ ਹੋਇਆ, ਜੋ ਅੱਤਵਾਦੀਆਂ ਨੂੰ ਲੌਜਿਸਟਿਕਲ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਸੀ। ਅਧਿਕਾਰੀਆਂ ਦੇ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਪੰਜਾਂ ਵਿਚ ਸ੍ਰੀਨਗਰ ਤੋਂ ਤਿੰਨ ਵਿਅਕਤੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਮੁਹੰਮਦ ਨਕੀਬ ਭੱਟ, ਆਦਿਲ ਰਸ਼ੀਦ ਭੱਟ ਅਤੇ ਗੁਲਾਮ ਮੁਹੰਮਦ ਮੀਰ ਉਰਫ਼ ਮਾਮਾ ਨੂੰ ਅੱਤਵਾਦੀਆਂ ਨੂੰ ਪਨਾਹ ਅਤੇ ਖਾਣੇ ਸਮੇਤ ਲੌਜਿਸਟਿਕਲ ਸਹਾਇਤਾ ਪ੍ਰਦਾਨ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।
;
;
;
;
;
;
;
;