JALANDHAR WEATHER

ਰਾਘਵ ਚੱਢਾ ਨੇ ਸੰਸਦ ’ਚ ਨਹੀਂ ਚੁੱਕਿਆ ਪੰਜਾਬ ਦਾ ਮੁੱਦਾ- ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 3 ਅਪ੍ਰੈਲ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਕਾਨਫ਼ਰੰਸ ਦੌਰਾਨ, ਮੁੱਖ ਮੰਤਰੀ ਨੇ ਪਿਛਲੇ ਚਾਰ ਸਾਲਾਂ ਵਿਚ ਅਮਨ ਅਰੋੜਾ ਦੇ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਇਸ ਤੋਂ ਪਹਿਲਾਂ, ਉਹ ਚਾਰ ਤੋਂ ਪੰਜ ਹੋਰ ਮੰਤਰੀਆਂ ਦੇ ਵਿਭਾਗਾਂ ਦੁਆਰਾ ਕੀਤੇ ਗਏ ਕੰਮਾਂ ਨੂੰ ਵੀ ਉਜਾਗਰ ਕਰ ਚੁੱਕੇ ਹਨ। ਪ੍ਰੈਸ ਕਾਨਫ਼ਰੰਸ ਦੌਰਾਨ ਰਾਘਵ ਚੱਢਾ ਸੰਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਕਿਸੇ ਹੋਰ ਸਟੇਸ਼ਨ ਤੋਂ ਬੋਲੇ ਹਨ ਤੇ ਇਸ ਦਾ ਜਵਾਬ ਵੀ ਉਹ ਹੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਸਦ ਵਿਚ ਲੀਡਰ ਤੇ ਡਿਪਟੀ ਲੀਡਰ ਬਦਲਦੇ ਰਹਿੰਦੇ ਹਨ ਤੇ ਪਾਰਟੀ ਵਿਚ ਵੀ ਅਜਿਹੇ ਬਦਲਾਅ ਹੁੰਦੇ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਪਾਰਟੀ ਲਾਈਨ ਤੋਂ ਵੱਖ ਹੁੰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਘਵ ਨੇ ਕਦੇ ਵੀ ਪੰਜਾਬ ਦੇ ਮੁੱਦੇ ਨਹੀਂ ਚੁੱਕੇ ਸਗੋਂ ਉਨ੍ਹਾਂ ਸਮੋਸਿਆਂ ਦਾ ਮੁੱਦਾ ਸੰਸਦ ’ਚ ਰੱਖਿਆ। ਉਨ੍ਹਾਂ ਕਿਹਾ ਕਿ ਰਾਘਵ ਨੇ ਕੇਂਦਰ ਵਲੋਂ ਪੰਜਾਬ ਦੇ ਰੋਕੇ ਗਏ ਫ਼ੰਡਾਂ ਦਾ ਕੋਈ ਸਵਾਲ ਨਹੀਂ ਪੁੱਛਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ