JALANDHAR WEATHER

ਬਲਾਕ ਕਾਂਗਰਸ ਪ੍ਰਧਾਨ ਉਤੇ ਕਾਤਲਾਨਾ ਹਮਲਾ, ਮੌਤ

ਮਾਛੀਵਾੜਾ ਸਾਹਿਬ, 29 ਮਾਰਚ (ਮਨੋਜ ਕੁਮਾਰ)- ਮਾਛੀਵਾੜਾ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਉਤੇ ਅੱਜ ਸ਼ਾਮ ਕਰੀਬ ਸਾਢੇ ਛੇ ਵਜੇ ਇਕ ਕਾਤਲਾਨਾ ਹਮਲਾ ਹੋਇਆ, ਜਿਸ ਵਿਚ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਮੁੱਢਲੀ ਜਾਣਕਾਰੀ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਪਤਾ ਲੱਗਿਆ ਕਿ ਸਾਢੇ ਛੇ ਵਜੇ ਦੇ ਕਰੀਬ ਜਦੋਂ ਉਹ ਆਪਣੇ ਪਿੰਡ ਤੱਖਰਾਂ ਦੇ ਨਜ਼ਦੀਕ ਬਣੇ ਕੁਆਰਟਰਾਂ ਦੇ ਵਿਚ ਕਿਤੇ ਬੈਠੇ ਸਨ ਤਾਂ ਪਿੱਛੋਂ ਕਿਸੇ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਉਤੇ ਹਮਲਾ ਕੀਤਾ। ਹਾਲਾਂਕਿ ਉਨ੍ਹਾਂ ਨੂੰ ਫੌਰੀ ਤੌਰ ਉਤੇ ਇਲਾਜ ਲਈ ਪਹਿਲਾਂ ਮਾਛੀਵਾੜੇ ਲੈ ਕੇ ਆਂਦਾ ਗਿਆ। ਜਿਥੋਂ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ, ਪਰ ਉੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕਾਂਗਰਸ ਦੇ ਹਲਕਾ ਸਮਰਾਲਾ ਤੋਂ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ  ਵਿਚ ਇਸ ਸਮੇਂ "ਲਾਅ ਐਂਡ ਆਰਡਰ ਦਾ ਬਿਲਕੁਲ ਹੀ ਖਾਤਮਾ ਹੋ ਚੁੱਕਿਆ ਹੈ" ਅੱਜ ਦੇ ਇਸ ਮਾਹੌਲ ਵਿਚ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ