ਮਹਿਲਾ ਵਕੀਲ 'ਤੇ ਕਥਿਤ ਬੇਰਹਿਮ ਹਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਸੁਓ ਮੋਟੋ ਕੇਸ ਦਰਜ
ਨਵੀਂ ਦਿੱਲੀ, 27 ਅਪ੍ਰੈਲ - ਸੁਪਰੀਮ ਕੋਰਟ ਨੇ ਇਕ ਵਕੀਲ ਵਲੋਂ ਭਾਰਤ ਦੇ ਚੀਫ਼ ਜਸਟਿਸ ਦੇ ਦਫ਼ਤਰ ਨੂੰ ਇਕ ਮਹਿਲਾ ਵਕੀਲ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਕਥਿਤ ਬੇਰਹਿਮ ਹਮਲੇ ਬਾਰੇ ਸੂਚਿਤ ਕਰਨ ਵਾਲਾ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਸੁਓ ਮੋਟੋ ਕੇਸ ਦਰਜ ਕੀਤਾ ਹੈ।ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਪੀੜਤਾ ਨੂੰ ਲੱਗੇ ਗੰਭੀਰ ਜ਼ਖ਼ਮਾਂ ਦਾ ਨੋਟਿਸ ਲਿਆ, ਜਿਵੇਂ ਕਿ ਅਦਾਲਤ ਦੇ ਸਾਹਮਣੇ ਰੱਖੀਆਂ ਗਈਆਂ ਤਸਵੀਰਾਂ ਤੋਂ ਸਪੱਸ਼ਟ ਹੈ। ਪੀੜਤਾ 'ਤੇ ਹੋਏ ਬੇਰਹਿਮ ਹਮਲੇ ਅਤੇ ਗੰਭੀਰ ਜ਼ਖ਼ਮਾਂ ਅਤੇ ਇਸ ਤੱਥ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਉਸਨੂੰ ਸ਼ੁਰੂ ਵਿਚ ਏਮਜ਼ ਟਰਾਮਾ ਸੈਂਟਰ ਵਿਚ ਇਲਾਜ ਕਰਵਾਉਣਾ ਪਿਆ, ਅਦਾਲਤ ਨੇ ਤੁਰੰਤ ਦਖਲ ਦੇਣ ਦਾ ਫ਼ੈਸਲਾ ਕੀਤਾ ਅਤੇ ਖ਼ੁਦ ਹੀ ਕੇਸ ਦਰਜ ਕੀਤਾ।
ਅਦਾਲਤ ਨੇ ਨੋਟ ਕੀਤਾ, "ਪੱਤਰ ਦੇ ਨਾਲ, ਕੁਝ ਤਸਵੀਰਾਂ ਨੱਥੀ ਕੀਤੀਆਂ ਗਈਆਂ ਸਨ ਜਿਨ੍ਹਾਂ ਵਿਚ ਮਹਿਲਾ ਵਕੀਲ 'ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਬੇਰਹਿਮ ਹਮਲੇ ਨੂੰ ਦਰਸਾਇਆ ਗਿਆ ਸੀ, ਜਿਸ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਹਨ। ਤਸਵੀਰਾਂ ਵਿਚ ਪੀੜਤਾ ਦੀ ਹਾਲਤ ਨੂੰ ਦੇਖਦੇ ਹੋਏ, ਇਸ ਤੱਥ ਦੇ ਨਾਲ ਕਿ ਉਸਦਾ ਏਮਜ਼ ਟਰਾਮਾ ਸੈਂਟਰ ਵਿਚ ਇਲਾਜ ਕੀਤਾ ਜਾ ਰਿਹਾ ਸੀ, ਅਸੀਂ ਇਕ ਸੁਓ ਮੋਟੋ ਕੇਸ ਸ਼ੁਰੂ ਕੀਤਾ", ।
;
;
;
;
;
;