ਲੋਕ ਸਭਾ ’ਚ ਤਿੰਨੋਂ ਬਿੱਲਾਂ ’ਤੇ ਚਰਚਾ ਹੋਈ ਸ਼ੁਰੂ, ਭਲਕੇ ਹੋਵੇਗੀ ਵੋਟਿੰਗ
ਨਵੀਂ ਦਿੱਲੀ,16 ਅਪ੍ਰੈਲ - ਲੋਕ ਸਭਾ ਵਿਚ ਪੇਸ਼ ਕੀਤੇ ਗਏ ਤਿੰਨੋਂ ਬਿੱਲਾਂ 'ਤੇ ਵੋਟਿੰਗ 17 ਅਪ੍ਰੈਲ ਨੂੰ ਸ਼ਾਮ 4 ਵਜੇ ਹੋਵੇਗੀ। ਸਰਕਾਰ ਨੇ ਚਰਚਾ ਲਈ 12 ਘੰਟੇ ਦਾ ਸਮਾਂ ਰੱਖਿਆ ਹੈ ਅਤੇ ਕਿਹਾ ਕਿ ਜੇਕਰ ਲੋੜ ਪਈ ਤਾਂ ਸਪੀਕਰ ਵਲੋਂ ਸਮਾਂ ਵਧਾਇਆ ਜਾ ਸਕਦਾ ਹੈ। ਇਸ ਦੌਰਾਨ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਤਿੰਨਾਂ ਬਿੱਲਾਂ 'ਤੇ 15 ਤੋਂ 18 ਘੰਟੇ ਚਰਚਾ ਕੀਤੀ ਜਾਵੇਗੀ, ਅਤੇ ਕੱਲ੍ਹ ਸ਼ਾਮ 4 ਵਜੇ ਵੋਟਿੰਗ ਹੋਵੇਗੀ। ਲੰਬੀ ਬਹਿਸ ਤੋਂ ਬਾਅਦ, ਸੰਸਦ ਵਿੱਚ ਅੰਤਿਮ ਫੈਸਲਾ ਲਿਆ ਜਾਵੇਗਾ।
ਲੋਕ ਸਭਾ ਵਿਚ ਤਿੰਨੋਂ ਬਿੱਲਾਂ 'ਤੇ ਚਰਚਾ ਸ਼ੁਰੂ ਹੋ ਗਈ ਹੈ। ਭਾਜਪਾ ਦੀ ਨੁਮਾਇੰਦਗੀ ਕਰਦੇ ਹੋਏ ਅਰਜੁਨ ਰਾਮ ਮੇਘਵਾਲ ਨੇ ਚਰਚਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸੰਵਿਧਾਨ ਨੂੰ ਜਨਹਿੱਤ ਵਿਚ ਸੋਧ ਕਰਨ ਅਤੇ ਫੈਸਲੇ ਲੈਣ ਦਾ ਅਧਿਕਾਰ ਦਿੱਤਾ ਹੈ। ਇਹ ਤਿੰਨੋਂ ਬਿੱਲ ਔਰਤਾਂ ਲਈ ਹਨ। ਸਾਡੇ ਕੋਲ ਸਮਾਜਿਕ ਨਿਆਂ ਲਈ ਇਰਾਦਾ, ਨੀਤੀ ਅਤੇ ਮੋਦੀ ਵਰਗਾ ਨੇਤਾ ਹੈ।
;
;
;
;
;
;
;
;
;