ਬਿਆਸ ਦਰਿਆ ਵਿਚ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ
ਨਡਾਲਾ /ਕਪੂਰਥਲਾ ,14 ਅਪ੍ਰੈਲ ( ਰਘਬਿੰਦਰ ਸਿੰਘ / ਗੋਬਿੰਦ ਸੁਖੀਜਾ )- ਅੱਜ ਵਿਸਾਖੀ ਦੇ ਦਿਹਾੜੇ ਮੌਕੇ ਬਿਆਸ ਦਰਿਆ ਵਿਚ ਡੁੱਬਣ ਕਾਰਨ 2 ਨੌਜਵਾਨਾਂ ਦੀਆਂ ਮੌਤ ਦੀ ਖ਼ਬਰ ਸਾਹਮਣੇ ਆਈ ਹੈ ਮ੍ਰਿਤਕਾਂ ਦੀ ਪਹਿਚਾਣ ਗੁਰਦੇਵ ਸਿੰਘ ਦੇਬਾ ਅਤੇ ਰਮਨ ਸਿੰਘ ਵਾਸੀ ਬੁਤਾਲਾ ਵਜੋ ਕੋਈ ਹੈ। ਇਹ ਦੋਵੇਂ ਆਪਸ ਵਿਚ ਚਾਚਾ-ਭਤੀਜਾ ਸਨ। ਮੌਕੇ 'ਤੇ ਪੁੱਜੀਆਂ ਐਨ. ਡੀ. ਆਰ. ਐਫ. ਅਤੇ ਗੋਤਾਖੋਰਾਂ ਦੀਆਂ ਟੀਮਾਂ ਦੀ ਮਦਦ ਲਾਸ਼ਾਂ ਨੂੰ ਲੱਭ ਲਿਆ ਗਿਆ ਹੈ। ਮੌਕੇ 'ਤੇ ਪੁੱਜੇ ਥਾਣਾ ਢਿੱਲਵਾਂ ਮੁਖੀ ਦਲਵਿੰਦਰ ਬੀਰ ਸਿੰਘ ਵਲੋਂ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
;
;
;
;
;
;
;
;