JALANDHAR WEATHER

ਮਾਨਸਾ ਦੇ ਸੰਦੀਪ ਨੇ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 'ਚੋਂ ਦੇਸ਼ ਦੀ ਝੋਲੀ ਪਾਇਆ ਚਾਂਦੀ ਦਾ ਤਗਮਾ

 ਮਾਨਸਾ, 11 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ) - ਕਿਰਗਿਜ਼ਸਤਾਨ ਵਿਖੇ ਚੱਲ ਰਹੀ 22ਵੀਂ ਸੀਨੀਅਰ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਦੇ 79 ਕਿੱਲੋ ਭਾਰ 'ਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਰਾਠੀ ਦੇ ਜੰਮਪਲ ਪਹਿਲਵਾਨ ਸੰਦੀਪ ਸਿੰਘ ਮਾਨ (26) ਨੇ ਚਾਂਦੀ ਦਾ ਤਗਮਾ ਜਿੱਤ ਲਿਆ ਹੈ। ਇਹ ਮੈਡਲ ਭਾਰਤ ਦੇ ਹਿੱਸੇ 22 ਸਾਲਾਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਪਹਿਲਵਾਨ ਪਲਵਿੰਦਰ ਸਿੰਘ ਚੀਮਾ ਨੇ ਤਗਮਾ ਜਿੱਤਿਆ ਸੀ। ਸੰਦੀਪ ਦਾ ਮੁਕਾਬਲਾ ਦੇਰ ਸ਼ਾਮ ਬਿਸ਼ਕੇਕ (ਕਿਰਗਿਜ਼ਸਤਾਨ) ਵਿਖੇ ਜਪਾਨ ਦੇ ਪਹਿਲਵਾਨ ਨਾਲ ਹੋਇਆ। ਮੁਕਾਬਲੇ 'ਚ ਦੋਵੇਂ ਬਰਾਬਰ ਰਹੇ, ਪਰ ਤਕਨੀਕੀ ਆਧਾਰ 'ਤੇ ਜਪਾਨ ਦੇ ਪਹਿਲਵਾਨ ਨੂੰ ਸੋਨ ਤਗਮਾ ਮਿਲਿਆ। ਸੰਦੀਪ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸਾਧਾਰਨ ਕਿਸਾਨ ਸਾਗਰ ਸਿੰਘ ਦੇ ਘਰ ਮਾਤਾ ਬਲਜੀਤ ਕੌਰ ਦੀ ਕੁੱਖੋਂ ਜਨਮੇ ਇਸ ਨੌਜਵਾਨ ਨੂੰ ਕੁਸ਼ਤੀ ਦੀ ਚੇਟਕ ਉਸ ਦੀ ਦਾਦੀ ਵਲੋਂ ਪਹਿਲਵਾਨਾਂ ਦੀਆਂ ਸੁਣਾਈਆਂ ਕਹਾਣੀਆਂ ਤੋਂ ਲੱਗੀ ਸੀ। ਭਲਵਾਨ ਦੇ ਤਾਇਆ ਜਗਜੀਤ ਸਿੰਘ ਨੇ ਸੰਦੀਪ ਦੀ ਪ੍ਰਤਿਭਾ ਨੂੰ ਪਹਿਚਾਣਦਿਆਂ ਹਰ ਸੰਭਵ ਮਦਦ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ